Loading Raja Warring website...

Punjab Congress Amarinder Singh Raja Warring Calls AAP Govt 'Serial Defaulter', Says It's Guilty of Paper Leaks and Sabotaging Recruitments

Press ReleaseCHANDIGARH, August 13

ਆਪ ਸਰਕਾਰ ਲਗਾਤਾਰ ਡਿਫਾਲਟਰ ਸਾਬਿਤ ਹੋ ਰਹੀ ਹੈ: ਵੜਿੰਗ

ਭਰਤੀ ਪ੍ਰਕਿਰਿਆ ਤੇ ਹਾਈ ਕੋਰਟ ਦੀ ਰੋਕ ਨੂੰ ਸਰਕਾਰ ਉੱਪਰ ਵੱਡਾ ਦੋਸ਼ ਦੱਸਿਆ

ਕਿਹਾ: ਆਪ ਸਿਰਫ ਪੇਪਰ ਲੀਕ ਲਈ ਹੀ ਦੋਸ਼ੀ ਨਹੀਂ ਹੈ, ਬਲਕਿ ਉਸਨੇ ਭਰਤੀਆਂ ਦੀ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾਇਆ ਹੈ

ਚੰਡੀਗੜ੍ਹ, 13 ਅਗਸਤ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਆਪਣੀ ਨਾਕਾਬਲੀਅਤ, ਬੇਨਿਯਮੀਆ ਅਤੇ ਭਰਿਸ਼ਟਾਚਾਰ ਦੇ ਚਲਦੇ ਲਗਾਤਾਰ ਡਿਫਾਲਟਰ ਸਾਬਿਤ ਹੋਈ ਹੈ।

ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਪੇਪਰ ਲੀਕ ਲਈ ਦੋਸ਼ੀ ਹੈ, ਬਲਕਿ ਉਸਨੇ ਵੱਖ-ਵੱਖ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਕੇ ਨੌਜਵਾਨਾਂ ਦਾ ਭਰੋਸਾ ਵੀ ਤੋੜਿਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ 21 ਬਲਾਕ ਪ੍ਰੋਗਰਾਮ ਮੈਨੇਜਰਾਂ ਅਤੇ 44 ਕਲਸਟਰ ਕੋਆਰਡੀਨੇਟਰਾਂ ਦੀ ਭਰਤੀ ਪ੍ਰਕਿਰਿਆ ਉੱਪਰ ਰੋਕ ਲਗਾਏ ਜਾਣ ਤੇ ਪ੍ਰਤੀਕ੍ਰਿਆ ਦਿੰਦੇ ਹੋਏ, ਕਿਹਾ ਕਿ ਇਹ ਸਭ ਭਰਤੀ ਪ੍ਰਕਿਰਿਆ ਦੌਰਾਨ ਪਾਈਆਂ ਗਈਆਂ ਗੰਭੀਰ ਬੇਨਿਯਮੀਆਂ ਤੋਂ ਬਾਅਦ ਹੋਇਆ ਹੈ।

ਉਹਨਾਂ ਨੇ ਖੁਲਾਸਾ ਕੀਤਾ ਕਿ ਭਰਤੀ ਪ੍ਰਕਿਰਿਆ ਜਨਵਰੀ ਵਿੱਚ ਸ਼ੁਰੂ ਹੋਈ ਸੀ ਅਤੇ ਫਰਵਰੀ ਵਿੱਚ ਨਤੀਜਾ ਐਲਾਨ ਦਿੱਤਾ ਗਿਆ ਸਨ, ਲੇਕਿਨ ਕੁਝ ਬਿਨੈਕਾਰਾਂ ਵੱਲੋਂ ਇੰਟਰਵਿਊ ਦੌਰਾਨ ਨੰਬਰ ਦੇਣ ਵੇਲੇ ਬੇਨਿਯਮੀਆਂ ਵਰਤੇ ਜਾਣ ਦਾ ਸ਼ੱਕ ਪ੍ਰਗਟਾਉਂਦੇ ਹੋਏ, ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਮਾਮਲੇ ਵਿੱਚ ਭਰਤੀ ਦਾ ਪੂਰਾ ਰਿਕਾਰਡ ਮੰਗਾਇਆ ਗਿਆ ਸੀ ਅਤੇ ਰਿਕਾਰਡਾਂ ਦੀ ਜਾਂਚ ਲਈ ਵਕੀਲਾਂ ਤੇ ਪੇਂਡੂ ਵਿਕਾਸ ਵਿਭਾਗ ਦੇ ਅਫਸਰਾਂ ਵਾਲੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਉਹਨਾਂ ਨੇ ਕਿਹਾ ਕਿ ਕਮੇਟੀ ਵੱਲੋਂ ਪੜਤਾਲ ਦੌਰਾਨ ਨੰਬਰ ਦਿੰਦੇ ਵੇਲੇ ਬੇਨਿਯਮੀਆਂ ਪਾਈਆਂ ਗਈਆਂ। ਜਿਸ ਤੋਂ ਬਾਅਦ ਅਦਾਲਤ ਨੇ ਕਮੇਟੀ ਦੀ ਪੜਤਾਲ ਦੇ ਅਧਾਰ ਤੇ ਅਗਲੀ ਸੁਣਵਾਈ ਤੱਕ ਭਰਤੀ ਪ੍ਰਕਿਰਿਆ ਉੱਪਰ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇਸ ਖੁਲਾਸੇ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਹੈ ਕਿ ਭਰਤੀ ਦੀ ਪ੍ਰਕਿਰਿਆ ਸੰਦੇਹ ਪੂਰਨ ਸੀ ਅਤੇ ਬਿਨੇਕਾਰਾਂ ਦੇ ਸ਼ੰਕੇ ਸਹੀ ਸਨ।

ਵੜਿੰਗ ਨੇ ਕਿਹਾ ਕਿ ਇਸ ਰੋਕ ਤੋਂ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਅੰਦਰ ਫਾਰਮਾਸਿਊਟੀਕਲ ਅਫਸਰਾਂ ਦੀ ਭਰਤੀ ਪ੍ਰਕਿਰਿਆ ਉੱਪਰ ਵੀ ਰੋਕ ਲਗਾ ਦਿੱਤੀ ਗਈ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁਝ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ, ਜਦੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਉਦੋਂ ਹਰ ਕਿਸੇ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਪੇਪਰ ਲੀਕ ਲਈ ਦੋਸ਼ੀ ਹੈ, ਬਲਕਿ ਉਸਨੇ ਭਰਤੀ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾਇਆ ਹੈ।