Loading Raja Warring website...

Punjab Congress President and Ludhiana MP Raja Warring Questions AAP's Defence of Bhagwant Mann, Seeks Explanation Over Forensic Reports Obtained Within 24 Hours

Press ReleaseCHANDIGARH, June 18

ਨਾਕਾਮ ਕੋਸ਼ਿਸ਼ ਕਰ ਰਹੀ ਹੈ ਆਪ: ਮਾਨ ਦੇ ਕਮਜ਼ੋਰ ਬਚਾਅ ’ਤੇ ਵੜਿੰਗ ਦਾ ਤੰਜ

ਸਵਾਲ: ਆਪ ਨੇ 24 ਘੰਟਿਆਂ ਵਿੱਚ ਫੋਰੈਂਸਿਕ ਰਿਪੋਰਟਾਂ ਕਿਵੇਂ ਹਾਸਲ ਕੀਤੀਆਂ?

ਮਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਤੋਂ ਬਚਣ ਦੀ ਦਿੱਤੀ ਸਲਾਹ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਜਾ ਰਹੇ “ਕਮਜ਼ੋਰ ਬਚਾਅ” ’ਤੇ ਤੰਜ ਕੱਸਦਿਆਂ, ਕਿਹਾ ਹੈ ਕਿ ਇਹ ਉਸ ਗੱਲ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਬਚਾਅ ਕੀਤਾ ਹੀ ਨਹੀਂ ਜਾ ਸਕਦਾ ਹੈ। ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ “ਗੁਰੂ ਵਿਰੋਧੀ ਅਤੇ ਸਿੱਖ ਵਿਰੋਧੀ” ਕਰਾਰ ਦਿੱਤਾ ਗਿਆ ਹੈ।

ਇਸ ਲੜੀ ਹੇਠ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਕੁਝ ਅਣਪਛਾਤੀਆਂ ਲੈਬੋਰਟਰੀਆਂ ਦੀਆਂ ਕਥਿਤ ਰਿਪੋਰਟਾਂ ਦਾ ਹਵਾਲਾ ਦੇ ਕੇ ਕੀਤੇ ਗਏ ਦਾਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਆਪ ਅਸੰਭਵ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਇਹ ਵੀ ਸਵਾਲ ਉਠਾਇਆ ਕਿ ਆਪ ਨੇ ਮੁੱਖ ਮੰਤਰੀ ਨੂੰ “ਕਲੀਨ ਚਿੱਟ” ਦੇਣ ਲਈ ਸਿਰਫ਼ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਲੈਬੋਰਟਰੀਆਂ ਤੋਂ ਰਿਪੋਰਟਾਂ ਕਿਵੇਂ ਹਾਸਲ ਕਰ ਲਈਆਂ।

ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਤੁਸੀਂ ਝੂਠ ਬੋਲਣਾ ਹੈ, ਤਾਂ ਘੱਟੋ-ਘੱਟ ਢੰਗ ਨਾਲ ਤਾਂ ਝੂਠ ਬੋਲ ਲੈਂਦੇ ਅਤੇ ਕੁਝ ਸਮਾਂ ਤਾਂ ਉਡੀਕ ਕਰ ਲੈਂਦੇ। ਉਨ੍ਹਾਂ ਨੇ ਆਪ ਆਗੂਆਂ ਨੂੰ ਪੁੱਛਿਆ ਕਿ 24 ਘੰਟਿਆਂ ਵਿੱਚ ਮਿਲੀਆਂ ਇਨ੍ਹਾਂ “ਕਲੀਨ ਚਿੱਟ” ਰਿਪੋਰਟਾਂ ’ਤੇ ਆਖ਼ਿਰ ਕੌਣ ਵਿਸ਼ਵਾਸ ਕਰੇਗਾ?

ਵੜਿੰਗ ਨੇ ਕਿਹਾ ਕਿ ਆਪ ਦਾ ਬਚਾਅ ਪੱਖ ਬਹੁਤ ਕਮਜ਼ੋਰ ਹੈ ਅਤੇ ਪਾਰਟੀ ਆਪਣੇ ਹੀ ਪਹਿਲਾਂ ਦੇ ਸਟੈਂਡ ਦਾ ਖੰਡਨ ਕਰ ਰਹੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ, ਤਾਂ ਉਨ੍ਹਾਂ ਨੇ ਸਿੱਧੇ ਤੌਰ ’ਤੇ ਇਹ ਕਹਿ ਕੇ ਵੀਡੀਓਜ਼ ਨੂੰ ਰੱਦ ਕਰ ਦਿੱਤਾ ਸੀ ਕਿ ਇਹ ਏਆਈ ਰਾਹੀਂ ਤਿਆਰ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸਾਬਤ ਹੋ ਗਿਆ ਹੈ ਕਿ ਵੀਡੀਓ ਅਸਲੀ ਹਨ ਅਤੇ ਏਆਈ ਰਾਹੀਂ ਤਿਆਰ ਨਹੀਂ ਕੀਤੀਆਂ ਗਈਆਂ ਹਨ, ਤਾਂ ਆਪ ਦਾ ਬਚਾਅ ਇਹ ਬਣ ਗਿਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਸੀ ਕਿ ਉਹ ਜਿੱਥੇ ਚਾਹੁਣ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਵਾ ਲੈਣ।

ਵੜਿੰਗ ਨੇ ਆਪ ਨੂੰ ਇਹ ਵੀ ਪੁੱਛਿਆ ਕਿ ਜਦੋਂ ਇਹ ਵੀਡੀਓ ਕਈ ਮਹੀਨਿਆਂ ਤੋਂ ਜਨਤਕ ਤੌਰ ’ਤੇ ਘੁੰਮ ਰਹੀਆਂ ਸਨ, ਤਾਂ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹੁਣ ਹੀ ਕਿਉਂ ਅਤੇ ਇੰਨੀ ਜਲਦੀ ਕਿਉਂ ਹੈ? ਉਨ੍ਹਾਂ ਨੇ ਕਿਹਾ ਕਿ ਅੱਜ ਆਪ ਵੱਲੋਂ ਦਿੱਤੇ ਗਏ ਬਚਾਅ ਨੇ ਜਵਾਬ ਘੱਟ ਅਤੇ ਸਵਾਲ ਵੱਧ ਖੜ੍ਹੇ ਕੀਤੇ ਹਨ ਅਤੇ ਇਸ ਨਾਲ ਲੋਕਾਂ ਵਿੱਚ ਬਣੀ ਇਹ ਧਾਰਣਾ ਹੋਰ ਮਜ਼ਬੂਤ ਹੋਈ ਹੈ ਕਿ ਆਪ ਲਗਾਤਾਰ ਝੂਠ ਬੋਲਣ ਵਾਲੀ ਪਾਰਟੀ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ। ਉਨ੍ਹਾਂ ਨੇ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਾਹਮਣਾ ਕਰ ਰਹੇ ਹੋ, ਇਤਿਹਾਸ ਸ਼ਾਇਦ ਤੁਹਾਡੇ ਨਾਲ ਨਰਮੀ ਨਾ ਵਰਤੇ।