Loading Raja Warring website...

Punjab Congress President and Ludhiana MP Raja Warring Questions BJP's Leadership Choices in Punjab

Press ReleaseCHANDIGARH, May 28

ਭਾਜਪਾ ਪੰਜਾਬ ਵਿਚ ਲੀਡਰਸ਼ਿਪ ਨੂੰ ਆਊਟਸੋਰਸ ਕਰ ਰਹੀ ਹੈ: ਵੜਿੰਗ

ਕਿਹਾ: ਪਾਰਟੀ ਦਿਨ ਵੇਲੇ ਸੂਬੇ ਵਿੱਚ ਸਰਕਾਰ ਬਣਾਉਣ ਦੇ ਦਿਨ ਦੇ ਸੁਪਨੇ ਦੇਖ ਰਹੀ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਸੂਬਾ ਪ੍ਰਧਾਨ ਨਿਯੁਕਤ ਕਰਨ ’ਤੇ ਤੰਜ ਕੱਸਿਆ ਹੈ।

ਇਸ ਨਿਯੁਕਤੀ ’ਤੇ ਪ੍ਰਤੀਕਿਰਿਆ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਉਣਾ ਆਪਣੇ ਆਪ ਵਿੱਚ ਪੰਜਾਬ ਵਿੱਚ ਪਾਰਟੀ ਦੀ ਹਾਲਤ ਬਿਆਨ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਜਿਹੜੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ “ਦਿਨ ਵਿੱਚ ਸੁਪਨੇ” ਦੇਖ ਰਹੀ ਹੈ, ਉਸਨੂੰ ਆਪਣੇ ਹੀ ਘਰ ਵਿਚੋਂ ਸੂਬੇ ਦੀ ਅਗਵਾਈ ਕਰਨ ਲਈ ਕੋਈ ਯੋਗ ਵਿਅਕਤੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਕੋਲ ਹੁਣ ਆਪਣੇ ਸੂਬਾ ਪ੍ਰਧਾਨ ਵੀ ਆਊਟਸੋਰਸ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ ਅਤੇ ਉਸਨੇ ਲਗਾਤਾਰ ਦੂਜੀ ਵਾਰ ਸਾਬਕਾ ਕਾਂਗਰਸੀਆਂ, ਪਹਿਲਾਂ ਸੁਨੀਲ ਜਾਖੜ ਤੇ ਹੁਣ ਕੇਵਲ ਸਿੰਘ ਢਿੱਲੋਂ ਨੂੰ ਨਿਯੁਕਤ ਕੀਤਾ ਹੈ।