Loading Raja Warring website...

Punjab Congress President and Ludhiana MP Raja Warring Says AAP Will Not Win Even Ten Seats in 2027

Press ReleaseCHANDIGARH, May 29

ਵੜਿੰਗ ਨੇ ਡਟ ਕੇ ਮੁਕਾਬਲਾ ਕਰਨ ਲਈ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕੀਤੀ

ਆਪ ਉੱਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਵਿਰੋਧੀ ਧਿਰ ਨੂੰ ਡਰਾਉਣ-ਧਮਕਾਉਣ ਦੇ ਲਗਾਏ ਦੋਸ਼

ਕਿਹਾ: ਅਸਲੀ ਮੁਕਾਬਲਾ 2027 ਵਿੱਚ ਹੋਵੇਗਾ, ਜਦੋਂ ਆਪ ਦਾ ਸਫਾਇਆ ਹੋ ਜਾਵੇਗਾ

ਦੁਹਰਾਇਆ: ਆਪ 10 ਸੀਟਾਂ ਵੀ ਨਹੀਂ ਜਿੱਤ ਸਕੇਗੀ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਭਰ ਵਿੱਚ ਹੋਈਆਂ ਮਿਊਂਸਪਲ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸੱਤਾ ਦੀ ਦੁਰਵਰਤੋਂ ਅਤੇ ਸਰਕਾਰੀ ਮਸ਼ੀਨਰੀ ਦੇ ਗਲਤ ਇਸਤੇਮਾਲ ਦੇ ਬਾਵਜੂਦ ਡਟ ਕੇ ਮੁਕਾਬਲਾ ਕਰਨ ਲਈ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਸੱਤਾਧਾਰੀ ਪਾਰਟੀ ਵੱਲੋਂ ਤਾਕਤ ਦੀ ਦੁਰਵਰਤੋਂ ਕਰਨ ਦਾ ਜ਼ਿਕਰ ਕਰਦਿਆਂ, ਕਿਹਾ ਕਿ ਪੰਜਾਬ ਭਰ ਵਿੱਚ ਹੋਈਆਂ ਮਿਊਂਸਪਲ ਚੋਣਾਂ ਦੌਰਾਨ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ।

ਵੜਿੰਗ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇਹ ਨਤੀਜੇ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਅਸਲ ਦਰਪਣ ਨਹੀਂ ਹਨ, ਕਿਉਂਕਿ ਲੋਕ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਕਿਹਾ ਕਿ ਅਸਲੀ ਮੁਕਾਬਲਾ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਹੋਵੇਗਾ ਅਤੇ ਉਸ ਵੇਲੇ ਆਪ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਪੁਲਿਸ ਦਾ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ ਹੈ। ਇਸਦੇ ਬਾਵਜੂਦ, ਆਪ ਕੁੱਲ ਵਾਰਡਾਂ ਦੇ ਹਿਸਾਬ ਨਾਲ ਵੀ ਅੱਧੇ ਅੰਕੜੇ ਤੋਂ ਪਾਰ ਨਹੀਂ ਹੋ ਸਕੀ ਹੈ।

ਵੜਿੰਗ ਨੇ ਫਿਰ ਤੋਂ ਦੁਹਰਾਇਆ ਕਿ 2027 ਦੇ ਅਸਲ ਚੋਣਾਂ ਦੇ ਮੁਕਾਬਲੇ ਵਿੱਚ ਆਪ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇਗੀ। ਉਨ੍ਹਾਂ ਕਿਹਾ ਕਿ ਉਹ ਫਿਰ ਤੋਂ ਫਿਰ ਦੁਹਰਾਉਂਦੇ ਹਨ ਕਿ 2027 ਵਿੱਚ ਆਪ 10 ਸੀਟਾਂ ਵੀ ਨਹੀਂ ਜਿੱਤ ਸਕੇਗੀ। ਉਨ੍ਹਾਂ ਨੇ ਕਿਹਾ ਕਿ ਆਪ ਭਾਵੇਂ ਮਿਊਂਸਪਲ ਚੋਣਾਂ ਦੀ “ਚੋਰੀ ਕੀਤੀ ਜਿੱਤ” ਦਾ ਜਸ਼ਨ ਮਨਾ ਰਹੀ ਹੋਵੇ, ਲੇਕਿਨ ਇਹ ਜਸ਼ਨ ਬਹੁਤ ਥੋੜ੍ਹੇ ਸਮੇਂ ਲਈ ਹੋਵੇਗਾ ਅਤੇ ਇਸਦੀ ਮਿਆਦ ਫਰਵਰੀ 2027 ਤੱਕ ਹੀ ਰਹੇਗੀ।