Loading Raja Warring website...

Punjab Congress President and Ludhiana MP Raja Warring Warns BJP Against Courting Radicals, Asks Party to Explain Leader's Presence at Radical Congregation

Press ReleaseCHANDIGARH, June 9

ਵੜਿੰਗ ਨੇ ਕੱਟੜਪੰਥੀਆਂ ਨਾਲ ਨੇੜਤਾ ਵਧਾਉਣ ਖਿਲਾਫ਼ ਭਾਜਪਾ ਨੂੰ ਦਿੱਤੀ ਚੇਤਾਵਨੀ

ਕਿਹਾ: ਕੁਝ ਵੋਟਾਂ ਲਈ ਭਾਜਪਾ ਅੱਗ ਨਾਲ ਖੇਡ ਰਹੀ ਹੈ

ਕੱਟੜਪੰਥੀ ਇਕੱਠ ਵਿੱਚ ਭਾਜਪਾ ਆਗੂ ਦੀ ਮੌਜੂਦਗੀ ਬਾਰੇ ਪਾਰਟੀ ਤੋਂ ਸਪੱਸ਼ਟੀਕਰਨ ਮੰਗਿਆ

ਚੰਡੀਗੜ੍ਹ, 9 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਸਿਆਸੀ ਲਾਭ ਲਈ ਪੰਜਾਬ ਵਿੱਚ ਕੱਟੜਪੰਥੀਆਂ ਨਾਲ ਨੇੜਤਾ ਵਧਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਦੋਗਲੇਪੁਣ ਦੀ ਨੀਤੀ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਖੁਦ ਨੂੰ ਰਾਸ਼ਟਰਵਾਦੀ ਪਾਰਟੀ ਦੱਸਦੀ ਹੈ, ਲੇਕਿਨ ਦੂਜੇ ਧਿਰ ਉਹ ਕੱਟੜਪੰਥੀਆਂ ਨਾਲ ਮੰਚ ਸਾਂਝਾ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੀ ਹੈ।

ਇਸ ਲੜੀ ਤਹਿਤ, ਅੰਮ੍ਰਿਤਸਰ ਦੇ ਚੌਕ ਮਹਿਤਾ ਵਿੱਚ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਹੇਠ ਹੋਏ ਇੱਕ ਸਮਾਗਮ ਵਿੱਚ ਮਹਾਰਾਸ਼ਟਰ ਭਾਜਪਾ ਦੇ ਇੱਕ ਸੀਨੀਅਰ ਆਗੂ ਦੀ ਮੌਜੂਦਗੀ 'ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਭਾਜਪਾ ਹਾਈ ਕਮਾਂਡ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਮਹਾਰਾਸ਼ਟਰ ਭਾਜਪਾ ਦਾ ਇਹ ਆਗੂ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ ਸੀ ਜਾਂ ਆਪਣੀ ਨਿੱਜੀ ਹੈਸੀਅਤ ਵਿੱਚ ਉੱਥੇ ਗਿਆ ਸੀ? ਉਨ੍ਹਾਂ ਨੇ ਕਿਹਾ ਕਿ ਦੋਹਾਂ ਹੀ ਸਥਿਤੀਆਂ ਵਿੱਚ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਜੇਕਰ ਕੋਈ ਭਾਜਪਾ ਦਾ ਵਿਰੋਧ ਕਰੇ ਤਾਂ ਉਸਨੂੰ ਤੁਰੰਤ “ਰਾਸ਼ਟਰ ਵਿਰੋਧੀ” ਕਰਾਰ ਦੇ ਦਿੱਤਾ ਜਾਂਦਾ ਹੈ, ਪਰ ਹੁਣ ਇਨ੍ਹਾਂ ਦੇ ਆਪਣੇ ਆਗੂ ਅਜਿਹੇ ਲੋਕਾਂ ਨਾਲ ਮੰਚ ਅਤੇ ਜਗ੍ਹਾ ਸਾਂਝੀ ਕਰ ਰਹੇ ਹਨ, ਜਿਨ੍ਹਾਂ ਦੇ ਵਿਚਾਰਾਂ ਬਾਰੇ ਲੋਕ ਸਭ ਕੁਝ ਜਾਣਦੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਭਾਜਪਾ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਲੇਕਿਨ ਇਸ ਘਟਨਾ ਨੇ ਪਾਰਟੀ ਦੀ ਦੋਗਲੀ ਨੀਤੀ ਅਤੇ ਪਖੰਡ ਨੂੰ ਬੇਨਕਾਬ ਕਰ ਦਿੱਤਾ ਹੈ। ਜਿਹੜੀ ਇੱਕ ਪਾਸੇ ਇਹ ਦੂਜਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਂਦੀ ਹੈ ਅਤੇ ਦੂਜੇ ਪਾਸੇ ਚੋਣੀ ਫਾਇਦੇ ਲਈ ਮੌਕਾਪ੍ਰਸਤੀ ਦਾ ਸਹਾਰਾ ਲੈਂਦੀ ਹੈ।

ਵੜਿੰਗ ਨੇ ਭਾਜਪਾ ਨੂੰ ਯਾਦ ਦਵਾਇਆ ਕਿ ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਹਜ਼ਾਰਾਂ ਜਾਨਾਂ ਗੁਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਵੰਡ ਪਾਉ ਅਤੇ ਫਿਰਕੂ ਵਿਚਾਰਧਾਰਾ ਨੂੰ ਕਾਫ਼ੀ ਸਮਾਂ ਪਹਿਲਾਂ ਨਕਾਰ ਦਿੱਤਾ ਸੀ। ਹੁਣ ਆਪਣੇ ਚੋਣਾਂ ਦੇ ਲਾਭ ਲਈ ਇਸਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਨਾ ਕਰੋ।

ਉਨ੍ਹਾਂ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ, ਕਿਹਾ ਕਿ ਕੁਝ ਵੋਟਾਂ ਦੀ ਖਾਤਰ ਅੱਗ ਨਾਲ ਖੇਡਣਾ ਬੰਦ ਕਰੇ। ਪੰਜਾਬੀ ਕਦੇ ਵੀ ਭਾਜਪਾ ਅਤੇ ਉਸਦੇ ਵੰਡ ਪਾਊ ਏਜੰਡੇ ਤੇ ਵਿਚਾਰਧਾਰਾ ਨੂੰ ਕਬੂਲ ਨਹੀਂ ਕਰਨਗੇ। ਅੱਜ ਤੁਸੀਂ ਖੁਦ ਬੇਨਕਾਬ ਹੋ ਗਏ ਹੋ ਕਿ ਚੋਣਾਂ ਦੇ ਲਾਭ ਲਈ ਤੁਸੀਂ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹੋ।

ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਲਈ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਕਾਂਗਰਸ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਅਸੀਂ ਇੱਕ ਪ੍ਰਧਾਨ ਮੰਤਰੀ ਅਤੇ ਇੱਕ ਮੁੱਖ ਮੰਤਰੀ ਨੂੰ ਉਸੇ ਨਫ਼ਰਤ ਭਰੀ ਵਿਚਾਰਧਾਰਾ ਕਾਰਨ ਗੁਆਇਆ ਹੈ, ਜਿਸਨੂੰ ਤੁਸੀਂ ਅੱਜ ਆਪਣੇ ਵਿਚਾਰਧਾਰਕ ਰਿਸ਼ਤੇਦਾਰਾਂ ਵਾਂਗ ਅਪਣਾ ਰਹੇ ਹੋ ਅਤੇ ਗਲੇ ਲਗਾ ਰਹੇ ਹੋ।