Loading Raja Warring website...

Punjab Congress President Raja Warring Addresses Har Booth, Congress Mazboot Programme, Backs Government Employees and Warns AAP Over Pending Dearness Allowance

Press ReleaseFAZILKA, August 4

‘ਹਰ ਬੂਥ, ਕਾਂਗਰਸ ਮਜ਼ਬੂਤ’ – ਫਾਜ਼ਿਲਕਾ

ਕਾਂਗਰਸ ਨੂੰ ਪਾਰਟੀ ਅੰਦਰ ਮੌਜੂਦ ‘ਸਲੀਪਰ ਸੈੱਲਾਂ’ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਲੜਨਾ ਹੋਵੇਗਾ: ਬਘੇਲ

ਕਿਹਾ: ਭਾਜਪਾ ਅਤੇ ਆਪ ਦੋਵਾਂ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾਈ

ਜੈਨ ਜ਼ੈੱਡ ਦੀ ਮੋਦੀ ਨੂੰ ਝੁਕਾਉਣ ਅਤੇ ਪ੍ਰਧਾਨ ਨੂੰ ਹਟਾਉਣ ਲਈ ਮਜਬੂਰ ਕਰਨ ਤੇ ਕੀਤੀ ਸ਼ਲਾਘਾ

ਵੜਿੰਗ ਨੇ ਜਾਖੜ ‘ਤੇ 2022 ਵਿੱਚ ਕਾਂਗਰਸ ਨਾਲ ਧੋਖਾ ਕਰਨ ਦਾ ਦੋਸ਼ ਲਾਇਆ

ਭਗਵੰਤ ਮਾਨ ਨੂੰ ਮੁਲਾਜ਼ਮਾਂ ਦਾ ਡੀਏ ਰੋਕਣ ਖ਼ਿਲਾਫ਼ ਦਿੱਤੀ ਚਿਤਾਵਨੀ

ਏਆਈਸੀਸੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਬਹੁ-ਪੱਖੀ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਇਕ ਪਾਸੇ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਰਗੇ ਸਿਆਸੀ ਵਿਰੋਧੀਆਂ ਤੋਂ ਇਲਾਵਾ, ਦੂਜੇ ਧਿਰ ਪਾਰਟੀ ਨੂੰ ਆਪਣੇ ਅੰਦਰ ਮੌਜੂਦ ‘ਸਲੀਪਰ ਸੈੱਲਾਂ’ ਦੀ ਪਛਾਣ ਕਰਕੇ ਉਨ੍ਹਾਂ ਨਾਲ ਵੀ ਲੜਨਾ ਹੋਵੇਗਾ।

ਅੱਜ ਇਥੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਬਘੇਲ ਨੇ ਕਿਹਾ ਕਿ ਦੇਸ਼ ਭਰ ਵਿੱਚ ਬਦਲਾਅ ਅਤੇ ਕਾਂਗਰਸ ਦੀ ਜਿੱਤ ਦਾ ਪਹੀਆ ਪੰਜਾਬ ਤੋਂ ਹੀ ਘੁੰਮਣਾ ਸ਼ੁਰੂ ਹੋਵੇਗਾ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ।

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਸਾਲ 2026 ਨੂੰ ਪਾਰਟੀ ਮਜ਼ਬੂਤੀ ਦਾ ਸਾਲ ਐਲਾਨਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਜ਼ਮੀਨੀ ਪੱਧਰ ‘ਤੇ ਮਜ਼ਬੂਤ ਨਹੀਂ ਹੋਵੇਗੀ, ਤਾਂ ਸਿਖਰ ‘ਤੇ ਵੀ ਮਜ਼ਬੂਤ ਨਹੀਂ ਰਹਿ ਸਕਦੀ। ਇਸੇ ਲਈ ਬੂਥ ਪੱਧਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਨੂੰ ਸੂਬੇ ਦੇ ਹਰ ਬੂਥ ‘ਤੇ ਬੂਥ ਲੈਵਲ ਏਜੰਟ (ਬੀਐਲਏ) ਨਿਯੁਕਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਤੱਕ ਕੋਈ ਹੋਰ ਪਾਰਟੀ ਇਹ ਕੰਮ ਨਹੀਂ ਕਰ ਸਕੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ, ਬਘੇਲ ਨੇ ਕਿਹਾ ਕਿ ਇਸ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਕਾਨੂੰਨ-ਵਿਵਸਥਾ ਨੂੰ ਢਾਹ ਲਗਾਉਣਾ ਅਤੇ ਗੈਂਗਸਟਰਵਾਦ ਨੂੰ ਵਾਧਾ ਦੇਣਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਫਿਰੌਤੀ ਦੀਆਂ ਧਮਕੀਆਂ ਹੁਣ ਆਮ ਗੱਲਾਂ ਬਣ ਚੁੱਕੀਆਂ ਹਨ ਅਤੇ ਜੋਕਰ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਉਸਨੂੰ ਦਿਨ ਦਿਹਾੜੇ ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਆਪ ਸਰਕਾਰ ਨੇ ਰੇਤ ਮਾਫੀਆ, ਭੂ ਮਾਫੀਆ ਅਤੇ ਫਿਰੌਤੀ ਮਾਫੀਆ ਵਰਗੇ ਕਈ ਮਾਫੀਆ ਖੜ੍ਹੇ ਕਰ ਦਿੱਤੇ ਹਨ, ਜਿਸ ਨਾਲ ਆਮ ਲੋਕਾਂ ਦਾ ਜਿਊਣਾ ਮੁਸ਼ਿਕਲ ਹੋ ਗਿਆ ਹੈ।

ਇਸ ਤੋਂ ਇਲਾਵਾ, ਆਪ ਸਰਕਾਰ ਨੇ ਝੂਠੇ ਪਰਚੇ ਦਰਜ ਕਰਕੇ, ਧਮਕੀਆਂ ਦੇ ਕੇ ਅਤੇ ਡਰਾ-ਧਮਕਾ ਕੇ ਕਾਂਗਰਸੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦਰਦ ਨੂੰ ਪੰਜਾਬ ਦੇ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰਾਂ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ ਹੈ।

ਇਸੇ ਤਰ੍ਹਾਂ, ਬਘੇਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਮਹਿੰਗਾਈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਾਕਾਬਲਿਅਤ ਦਾ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਪ੍ਰੀਖਿਆਵਾਂ ਵੀ ਸਹੀ ਢੰਗ ਨਾਲ ਅਯੋਜਿਤ ਨਹੀਂ ਕਰਵਾ ਸਕੀ।

ਇਸ ਸਬੰਧ ਵਿੱਚ, ਉਨ੍ਹਾਂ ਨੇ ਜੈਨ ਜ਼ੈੱਡ ਨੂੰ ਵਧਾਈ ਦਿੰਦਿਆਂ, ਕਿਹਾ ਕਿ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ। ਜਦਕਿ ਹੁਣ ਅਗਲਾ ਨੰਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਆਗੂਆਂ ਅਤੇ ਵਰਕਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਪਾਰਟੀ ਛੱਡਣ ਦੀ ਲਾਲਚ ਵਿੱਚ ਨਹੀਂ ਆਏ ਹਨ।

ਉਨ੍ਹਾਂ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਭਾਜਪਾ ਆਗੂ ਸੁਨੀਲ ਜਾਖੜ ‘ਤੇ ਦੋਸ਼ ਲਾਇਆ ਕਿ ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਨ, ਲੇਕਿਨ ਫਿਰ ਵੀ ਉਨ੍ਹਾਂ ਦੀ ਭਾਜਪਾ ਨਾਲ ਅੰਦਰੂਨੀ ਸਮਝ ਸੀ।

ਵੜਿੰਗ ਨੇ ਕਿਹਾ ਕਿ ਭਾਜਪਾ ਦੇ ਇਸ਼ਾਰੇ ‘ਤੇ ਜਾਖੜ ਨੇ ਕਿਹਾ ਸੀ ਕਿ ਕਾਂਗਰਸ ਵਿੱਚ ਹਿੰਦੂਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਜਾਖੜ ਖੁਦ 65 ਸਾਲ ਦੇ ਹਨ ਅਤੇ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਨੇ ਕਰੀਬ 90 ਸਾਲ ਦੀ ਉਮਰ ਤੱਕ ਕਾਂਗਰਸ ਵਿੱਚ ਰਹਿ ਕੇ ਸੇਵਾ ਕੀਤੀ, ਲੇਕਿਨ ਫਿਰ ਵੀ ਉਹ ਕਾਂਗਰਸ ‘ਤੇ ਅਜਿਹੇ ਬੇਬੁਨਿਆਦ ਦੋਸ਼ ਲਗਾ ਰਹੇ ਸਨ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡਣ ਵਾਲੀ ਭਾਜਪਾ ਦੇ ਉਲਟ ਕਾਂਗਰਸ ਹਰ ਜਾਤ, ਭਾਈਚਾਰੇ ਅਤੇ ਧਰਮ ਦੇ ਲੋਕਾਂ ਦੀ ਪਾਰਟੀ ਹੈ।

ਇਸੇ ਤਰ੍ਹਾਂ, ਵੜਿੰਗ ਨੇ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰਨ ਲਈ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋਰਦਾਰ ਨਿੰਦਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਮਾਨ ਸਰਕਾਰ ਮੁਲਾਜ਼ਮਾਂ ਨੂੰ ਬਣਦਾ ਡੀਏ ਨਹੀਂ ਦੇ ਰਹੀ ਹੈ, ਜਦਕਿ ਗੋਆ ਵਰਗੇ ਦੂਰ-ਦੁਰਾਡੇ ਦੇ ਸੂਬਿਆਂ ਵਿੱਚ ਇਸ਼ਤਿਹਾਰਾਂ ਉਪਰ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਤੁਹਾਡੇ ਪੈਸਿਆਂ ਨਾਲ ਗੋਆ ਅਤੇ ਗੁਜਰਾਤ ਵਿੱਚ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ।

ਵੜਿੰਗ ਨੇ ਮੁਲਾਜ਼ਮਾਂ ਦੇ ਸਮਰਥਨ ਦਾ ਐਲਾਨ ਕਰਦਿਆਂ, ਕਿਹਾ ਕਿ ਕਾਂਗਰਸ ਸੜਕ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਦੀ ਲੜਾਈ ਲੜੇਗੀ। ਉਨ੍ਹਾਂ ਨੇ ਕਿਹਾ ਕਿ ਪੂਰੀ ਕਾਂਗਰਸ ਪੁਰਾਣੀ ਪੈਨਸ਼ਨ ਸਕੀਮ ਅਤੇ ਮਹਿੰਗਾਈ ਭੱਤੇ (ਡੀਏ) ਦੇ ਮਸਲੇ ‘ਤੇ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹੀ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਦਿਨਾਂ ਅੰਦਰ ਹਰ ਹਾਲਤ ਵਿੱਚ ਹਾਈ ਕੋਰਟ ਦੇ ਹੁਕਮ ਲਾਗੂ ਕਰਨ ਦਾ ਅਲਟੀਮੇਟਮ ਦਿੰਦਿਆਂ, ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਕਾਂਗਰਸ ਮੁਲਾਜ਼ਮਾਂ ਦੇ ਹੱਕ ਵਿੱਚ ਵੱਡੇ ਪੱਧਰ ਤੇ ਜਨ ਅੰਦੋਲਨ ਸ਼ੁਰੂ ਕਰੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਵਿੰਦਰ ਦਲਵੀ, ਹੰਸ ਰਾਜ ਜੋਸਨ, ਡਾ. ਮੋਹਿੰਦਰ ਰਿਣਵਾ, ਮੋਹਨ ਸਿੰਘ ਫੱਲੀਵਾਲਾ, ਨੱਥੂ ਰਾਮ, ਰਾਜ ਬਖ਼ਸ਼ ਕੰਬੋਜ ਸਮੇਤ ਹੋਰ ਆਗੂ ਮੌਜੂਦ ਰਹੇ।