Loading Raja Warring website...

Punjab Congress President Raja Warring Condemns Forcible Cremation of Gulzar Singh, Accuses AAP Government of Humiliating His Family

Press ReleaseChandigarh, Sept 10

ਗੁਲਜ਼ਾਰ ਸਿੰਘ ਦਾ ਜਬਰੀ ਸੰਸਕਾਰ ਕਰਵਾਉਣ ’ਤੇ ਵੜਿੰਗ ਵੱਲੋਂ ‘ਆਪ’ ਸਰਕਾਰ ਦੀ ਸਖ਼ਤ ਨਿੰਦਾ

ਕਿਹਾ-ਇਹ ‘ਜ਼ਖ਼ਮਾਂ ’ਤੇ ਲੂਣ ਛਿੜਕਣ’ ਦੇ ਬਰਾਬਰ; ਸਰਕਾਰ ਦੀ ਅਪਰਾਧਿਕ ਬੇਰੁਖ਼ੀ ਅਤੇ ਹੰਕਾਰੀ ਅਸੰਵੇਦਨਸ਼ੀਲਤਾ

ਮੰਤਰੀ ਨੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ, ਮੁੱਖ ਮੰਤਰੀ ਨੇ ਪਰਿਵਾਰ ਨੂੰ ਕੀਤਾ ਜ਼ਲੀਲ: ਵੜਿੰ

ਚੰਡੀਗੜ੍ਹ, 10 ਸਤੰਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਲਜ਼ਾਰ ਸਿੰਘ ਦੀ ਲਾਸ਼ ਦਾ ਜਬਰੀ ਸੰਸਕਾਰ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੁਲਜ਼ਾਰ ਸਿੰਘ ਨੂੰ ਕਥਿਤ ਤੌਰ ’ਤੇ ਬੇਇੱਜ਼ਤ ਕੀਤੇ ਜਾਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਹੁਣ ਸਰਕਾਰ ਵੱਲੋਂ ਉਸ ਦਾ ਸਸਕਾਰ ਜਬਰੀ ਕਰਵਾਉਣਾ “ਅਪਰਾਧਿਕ ਬੇਰੁਖ਼ੀ” ਅਤੇ “ਹੰਕਾਰੀ ਅਸੰਵੇਦਨਸ਼ੀਲਤਾ” ਨੂੰ ਦਰਸਾਉਂਦਾ ਹੈ।

ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੋਗ ਵਿੱਚ ਡੁੱਬੇ ਗੁਲਜ਼ਾਰ ਸਿੰਘ ਦੇ ਪਰਿਵਾਰ ਦੀਆਂ ਇੱਛਾਵਾਂ ਦੇ ਉਲਟ ਉਸ ਦਾ ਅੰਤਿਮ ਸੰਸਕਾਰ ਕਰਵਾ ਕੇ ਪਰਿਵਾਰ ਨੂੰ ਹੋਰ ਜ਼ਲੀਲ ਕੀਤਾ ਹੈ।

ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਵੜਿੰਗ ਨੇ ਕਿਹਾ, “ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ, ਅਪਰਾਧਿਕ ਬੇਰੁਖ਼ੀ ਅਤੇ ਹੰਕਾਰੀ ਅਸੰਵੇਦਨਸ਼ੀਲਤਾ।”

ਪੰਜਾਬ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਹਾਲਾਤ ਪੈਦਾ ਕਰਨ ਲਈ ਹਰਪਾਲ ਸਿੰਘ ਚੀਮਾ ਜ਼ਿੰਮੇਵਾਰ ਸਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਗੁਲਜ਼ਾਰ ਸਿੰਘ ਦੀ ਲਾਸ਼ ਦਾ ਜਬਰੀ ਸੰਸਕਾਰ ਕਰਵਾਉਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਹੋਰ ਅਪਮਾਨਿਤ ਕਰਨ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ।

ਵੜਿੰਗ ਨੇ ਕਿਹਾ, “ਪਹਿਲਾਂ ‘ਆਪ’ ਦੇ ਮੰਤਰੀ ਹਰਪਾਲ ਚੀਮਾ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਬਣੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਦੀਆਂ ਇੱਛਾਵਾਂ ਦੇ ਖ਼ਿਲਾਫ਼ ਗੁਲਜ਼ਾਰ ਸਿੰਘ ਦਾ ਜਬਰੀ ਸਸਕਾਰ ਕਰਵਾ ਕੇ ਪਰਿਵਾਰ ਨੂੰ ਜ਼ਲੀਲ ਕਰਨ ਲਈ ਜ਼ਿੰਮੇਵਾਰ ਹਨ।”

ਉਨ੍ਹਾਂ ਕਿਹਾ ਕਿ ਇਹ ਘਟਨਾ “ਇੱਕ ਦਲਿਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ” ਦੇ ਬਰਾਬਰ ਹੈ ਅਤੇ ਚੇਤਾਵਨੀ ਦਿੱਤੀ ਕਿ ਇਸ ਘਟਨਾ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਲੰਮੇ ਸਮੇਂ ਤੱਕ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਰਹਿਣਗੇ।

ਵੜਿੰਗ ਨੇ ਕਿਹਾ, “ਪੰਜਾਬੀ ਅਤੇ ਦਲਿਤ ਭਾਈਚਾਰਾ ਇਸ ਨੂੰ ਕਦੇ ਨਹੀਂ ਭੁੱਲੇਗਾ ਅਤੇ ਨਾ ਹੀ ਕਦੇ ਮੁਆਫ਼ ਕਰੇਗਾ।”

ਵੜਿੰਗ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ, ਉਹ ਸੂਬਾ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਦੀ ਗੰਭੀਰ ਅਸਫਲਤਾ ਨੂੰ ਦਰਸਾਉਂਦਾ ਹੈ।