Loading Raja Warring website...

Punjab Congress President Raja Warring Leads Protest Against Rising Sugar Prices, Says Modi Government Has Made Essentials Unaffordable

Punjab Congress President Raja Warring Leads Protest Against Rising Sugar Prices, Says Modi Government Has Made Essentials Unaffordable

Press ReleaseCHANDIGARH, August 26

ਪੰਜਾਬ ਕਾਂਗਰਸ ਨੇ ਖੰਡ ਦੀਆਂ ਵੱਧਦੀਆਂ ਕੀਮਤਾਂ ਵਿਰੁੱਧ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ

ਮੋਦੀ ਦੇ ਅਧੀਨ ਆਮ ਆਦਮੀ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ: ਵੜਿੰਗ

ਪਾਰਟੀ ਵਰਕਰਾਂ ਨੇ 'ਮਹਿੰਗੀ ਖੰਡ' ਤੋਂ ਬਿਨਾਂ ਚਾਹ ਪਰੋਸੀ

ਚੰਡੀਗੜ੍ਹ, 26 ਅਗਸਤ: ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਦੇਸ਼ ਵਿੱਚ ਖੰਡ ਦੀਆਂ ਵੱਧਦੀਆਂ ਕੀਮਤਾਂ ਵਿਰੁੱਧ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸਦਾ ਦੋਸ਼ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ 'ਤੇ ਲਗਾਇਆ।

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਪ੍ਰਤੀਕਾਤਮਕ ਸੰਦੇਸ਼ ਦੇ ਰੂਪ ਵਿੱਚ ਖੰਡ ਤੋਂ ਬਿਨਾਂ ਚਾਹ ਪਰੋਸੀ, ਇਹ ਦਰਸਾਉਂਦੇ ਹੋਏ ਕਿ ਹੁਣ ਆਮ ਆਦਮੀ ਲਈ ਖੰਡ ਪਹੁੰਚ ਤੋਂ ਬਾਹਰ ਹੋ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਵੜਿੰਗ ਨੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ, ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਹੁਣ ਪੂਰੀ ਤਰਾਂ ਨਾਲ ਘਰੇਲੂ ਰਸੋਈ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਆਮ ਖਪਤਕਾਰਾਂ 'ਤੇ ਵਾਧੂ ਦਾ ਬੋਝ ਪਾਇਆ ਹੈ।

ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪ੍ਰਚੂਨ ਅਤੇ ਥੋਕ ਖੰਡ ਦੀਆਂ ਕੀਮਤਾਂ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਕੁਝ ਰਾਜਾਂ ਵਿੱਚ ਇਹ ਵਾਧਾ 50 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅੱਠ ਰਾਜਾਂ ਵਿੱਚ ਖੰਡ ਦੀਆਂ ਕੀਮਤਾਂ 65 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋ ਗਈਆਂ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਸ ਸਥਿਤੀ ਲਈ ਖੰਡ ਨਿਰਯਾਤ ਅਤੇ ਈਥਾਨੌਲ ਉਤਪਾਦਨ 'ਤੇ ਕੀਤੀ ਗਈ ਸਰਕਾਰੀ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ, ਖੰਡ ਦੀਆਂ ਕੀਮਤਾਂ 48 ਰੁਪਏ ਤੋਂ ਵੱਧ ਕੇ 67 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ, ਜਦੋਂ ਕਿ ਗੁੜ ਦੀਆਂ ਕੀਮਤਾਂ 50 ਰੁਪਏ ਤੋਂ ਵੱਧ ਕੇ 65 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ।

"ਪਹਿਲਾਂ ਨਿਰਯਾਤ, ਫਿਰ ਈਥਾਨੌਲ ਵੱਲ ਮੌੜ ਅਤੇ ਹੁਣ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਯਾਤ", ਉਨ੍ਹਾਂ ਇਸ਼ਾਰਾ ਕਰਦੇ ਹੋਏ ਪੁੱਛਿਆ, "ਇਹ ਕਿਸ ਤਰ੍ਹਾਂ ਦੀ ਨੀਤੀ ਹੈ?"

ਵਾੜਿੰਗ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਦੀਆਂ ਆਰਥਿਕ ਅਤੇ ਖੇਤੀਬਾੜੀ ਨੀਤੀਆਂ ਨੂੰ ਸਫਲ ਬਣਾਉਣ ਲਈ ਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਾਰ-ਵਾਰ ਸਰਕਾਰੀ ਦਖਲਅੰਦਾਜ਼ੀ ਦੀ ਲੋੜ ਕਿਉਂ ਪੈ ਰਹੀ ਹੈ।

ਉਨ੍ਹਾਂ ਨੇ ਵੱਧਦੀਆਂ ਖੁਰਾਕੀ ਕੀਮਤਾਂ ਨੂੰ ਸਰਕਾਰ ਦੀ E20 ਈਥਾਨੌਲ-ਬਲੈਂਡਿੰਗ ਨੀਤੀ ਨਾਲ ਵੀ ਜੋੜਿਆ, ਉਨ੍ਹਾਂ ਦੋਸ਼ ਲਗਾਇਆ ਕਿ ਇਹ ਨੀਤੀ ਘਰੇਲੂ ਬਜਟ ਅਤੇ ਆਵਾਜਾਈ ਦੀਆਂ ਲਾਗਤਾਂ ਦੋਵਾਂ 'ਤੇ ਆਰਥਿਕ ਦਬਾਅ ਪਾ ਰਹੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਸਵਾਲ ਕੀਤਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕਿ ਈਥਾਨੌਲ ਮਿਸ਼ਰਣ ਬੱਚਤ ਪੈਦਾ ਕਰ ਰਿਹਾ ਹੈ, ਪੈਟਰੋਲ ਦੀਆਂ ਕੀਮਤਾਂ ਕਿਉਂ ਨਹੀਂ ਘਟੀਆਂ?

ਉਨ੍ਹਾਂ ਸਰਕਾਰ ਨੂੰ ਯਾਦ ਦਿਵਾਇਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2018 ਵਿੱਚ ਅਨੁਮਾਨ ਲਗਾਇਆ ਸੀ ਕਿ ਈਥਾਨੌਲ ਮਿਸ਼ਰਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਰਾਹਤ ਪ੍ਰਦਾਨ ਕਰ ਸਕਦਾ ਹੈ, ਪਰ ਕਿਹਾ ਕਿ ਖਪਤਕਾਰ ਪੈਟਰੋਲ ਲਈ ਉੱਚੀਆਂ ਕੀਮਤਾਂ ਦਾ ਭੁਗਤਾਨ ਕਰਨਾ ਜਾਰੀ ਰੱਖਦੇ ਹਨ।

ਉਨ੍ਹਾਂ ਪੁੱਛਿਆ ਕਿ ਆਟਾ, ਦਾਲਾਂ, ਖਾਣਾ ਪਕਾਉਣ ਵਾਲਾ ਤੇਲ, ਖੰਡ, ਗੁੜ, ਪਿਆਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਕਿਉਂ ਮਹਿੰਗੀਆਂ ਹੋ ਰਹੀਆਂ ਹਨ, ਜਦੋਂ ਕਿ ਈਥਾਨੌਲ-ਬਲੈਂਡਿੰਗ ਨੀਤੀ ਦੇ ਬਾਵਜੂਦ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਈ ਹੈ।

ਸੀਨੀਅਰ ਕਾਂਗਰਸੀ ਆਗੂ ਸ਼ਾਮਿਲ ਰਹੇ, ਜਿਨ੍ਹਾਂ ਵਿੱਚ ਏ.ਆਈ.ਸੀ.ਸੀ. ਸਕੱਤਰ ਰਵਿੰਦਰ ਦਲਵੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹਰਦਿਆਲ ਕੰਭੋਜ, ਕੁਲਜੀਤ ਸਿੰਘ ਨਾਗਰਾ, ਗੁਰਸ਼ਰਨ ਰੰਧਾਵਾ, ਨਰੇਸ਼ ਦੁੱਗਲ, ਅਸ਼ਵਨੀ ਸ਼ਰਮਾ, ਅਜੈ ਮੰਗੂਪੁਰ, ਸੁਰਿੰਦਰ ਸਿੰਘ, ਜਗਦੇਵ ਗਾਗਾ, ਕਮਲ ਕਿਸ਼ੋਰ, ਨਿਸ਼ਾਤ ਅਖਤਰ, ਬਲਜੀਤ ਕੌਰ ਅਤੇ ਗੁਰਪ੍ਰੀਤ ਲੱਕੀ ਪਾਖੋ ਮੌਕੇ 'ਤੇ ਮੌਜੂਦ ਸਨ।