Loading Raja Warring website...

Punjab Congress President Raja Warring Questions Why Bhagwant Mann Is “Afraid of Goldy,” Condemns His Detention Ahead of Sangrur Visit

Press ReleaseCHANDIGARH, September 20

ਭਗਵੰਤ ਮਾਨ ਨੂੰ ਗੋਲਡੀ ਦਾ ਡਰ ਕਿਉਂ? ਵੜਿੰਗ ਨੇ ਕੀਤਾ ਸਵਾਲ

ਮਾਨ ਦੇ ਸੰਗਰੂਰ ਦੌਰੇ ਤੋਂ ਪਹਿਲਾਂ ਗੋਲਡੀ ਨੂੰ ਲਿਆ ਗਿਆ ਹਿਰਾਸਤ ਵਿੱਚ

ਚੰਡੀਗੜ੍ਹ, 20 ਸਤੰਬਰ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਾਰਟੀ ਆਗੂ ਅਤੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੌਰੇ ਦੌਰਾਨ ਪੁਲਿਸ ਵੱਲੋਂ ਗੋਲਡੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਵੜਿੰਗ ਨੇ ਕਿਹਾ ਕਿ ਗੋਲਡੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕੁਝ ਸਵਾਲ ਪੁੱਛਣੇ ਹਨ। ਹਾਲਾਂਕਿ, ਮੁੱਖ ਮੰਤਰੀ ਦੇ ਦੌਰੇ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਗੋਲਡੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕੋਈ ਵੀ ਸਵਾਲ ਪੁੱਛਣ ਤੋਂ ਰੋਕ ਦਿੱਤਾ ਗਿਆ।

ਵੜਿੰਗ ਨੇ ਸਵਾਲ ਕੀਤਾ, "ਮੈਨੂੰ ਹੈਰਾਨੀ ਹੁੰਦੀ ਹੈ ਕਿ ਭਗਵੰਤ ਮਾਨ ਗੋਲਡੀ ਤੋਂ ਕਿਉਂ ਡਰਦੇ ਹਨ?" ਉਨ੍ਹਾਂ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਤਾਂ ਉਹ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਸਕਦੇ ਹਨ, ਪਰ ਕੁਝ ਹੀ ਮਹੀਨਿਆਂ ਵਿੱਚ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਤਾਂ ਉਹ ਲੋਕਾਂ ਨੂੰ ਸਵਾਲ ਪੁੱਛਣ ਤੋਂ ਕਿਵੇਂ ਰੋਕਣਗੇ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬਿਲਕੁਲ ਉਹੀ ਤਰੀਕਾ ਹੈ ਜੋ ਪਹਿਲਾਂ ਮੋਹਨਜੀਤ ਸਿੰਘ ਨਾਲ ਅਪਣਾਇਆ ਗਿਆ ਸੀ, ਜਿਸ ਨੂੰ ਸਿਰਫ਼ ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਉਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਤਸ਼ੱਦਦ ਢਾਹਿਆ ਗਿਆ ਅਤੇ ਗੁਪਤ ਅੰਗਾਂ 'ਤੇ ਬਿਜਲੀ ਦੇ ਝਟਕੇ ਦਿੱਤੇ ਗਏ।

ਉਨ੍ਹਾਂ ਮਾਨ ਨੂੰ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਦੀ ਦੁਰਵਰਤੋਂ ਕਰਨ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ, "ਸੁਚੇਤ ਰਹੋ ਅਤੇ ਕੰਧ 'ਤੇ ਲਿਖਿਆ ਪੜ੍ਹ ਲਵੋ ਕਿ ਤੁਹਾਡੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।"